Advance Care Directive

ਜੇਕਰ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਵਿਚੋਂ ਕਿਸੇ ਨੂੰ ਗੰਭੀਰ ਬੀਮਾਰੀ ਹੋ ਜਾਂਦੀ ਹੈ, ਤਾਂ ਤੁਸੀਂ ਇਸ ਬਾਰੇ ਕਿਵੇਂ ਗੱਲ ਕਰੋਗੇ ਕਿ ਅੱਗੇ ਕੀ ਹੋਵੇਗਾ?

ਤਾਂ ਸ਼ਾਇਦ ਇਹ ਐਡਵਾਂਸ ਕੇਅਰ ਡਾਇਰੈਕਟਿਵ (Advance Care Directive) ਨੂੰ ਪੂਰਾ ਕਰਨ ਬਾਰੇ ਗੱਲ ਕਰਨ ਦਾ ਸਮਾਂ ਹੈ।
ਇਹ ਹੁੰਦਾ ਹੈ ਕਿ ਤੁਸੀਂ – ਜਾਂ ਤੁਹਾਡਾ ਕੋਈ ਅਜ਼ੀਜ਼ – ਕਿਵੇਂ ਪਰਿਵਾਰ ਅਤੇ ਡਾਕਟਰੀ ਪੇਸ਼ੇਵਰਾਂ ਨੂੰ ਦੱਸਦੇ ਹੋ ਕਿ ਕਿਹੜੀਆਂ ਸਿਹਤ-ਸੰਭਾਲ ਚੋਣਾਂ ਕਰਨੀਆਂ ਹਨ ਜਾਂ ਨਹੀਂ ਕਰਨੀਆਂ ਹਨ।
ਸ਼ਾਇਦ ਇਹ ਸ਼ੁਰੂ ਕਰਨ ਲਈ ਸਭ ਤੋਂ ਆਸਾਨ ਗੱਲਬਾਤ ਨਾ ਹੋਵੇ, ਪਰ ਇਸਦਾ ਮਤਲਬ ਇਹ ਹੋਵੇਗਾ ਕਿ ਜਦੋਂ ਕਦੇ ਤੁਸੀਂ ਆਪਣੀਆਂ ਚੋਣਾਂ ਨੂੰ ਆਪ ਅੱਗੇ ਦੱਸਣ ਦੇ ਯੋਗ ਨਹੀਂ ਹੋਵੋਗੇ ਤਾਂ ਅਜਿਹੇ ਸਮੇਂ ‘ਤੇ ਫ਼ੈਸਲਾ ਕਰਨ ਲਈ ਤੁਹਾਡੀਆਂ ਚੋਣਾਂ ਦੂਜਿਆਂ ‘ਤੇ ਨਹੀਂ ਛੱਡੀਆਂ ਗਈਆਂ ਹਨ।

ਅੱਗੇ ਦੀ ਯੋਜਨਾ ਬਣਾਉਣਾ

ਅੱਗੇ ਦੀ ਯੋਜਨਾ ਬਣਾਉਣਾ ਚੰਗਾ ਵਿਚਾਰ ਕਿਉਂ ਹੈ?

ਜੇ ਤੁਸੀਂ ਸੋਚਦੇ ਜਾਂ ਜਾਣਦੇ ਹੋ ਕਿ ਤੁਸੀਂ ਬਿਮਾਰ ਹੋ ਜਾਵੋਗੇ, ਤੁਸੀਂ ਲੋਕਾਂ ਨੂੰ ਦੱਸ ਸਕਦੇ ਹੋ ਭਵਿੱਖ ਵਿੱਚ ਤੁਹਾਡੀ ਦੇਖਭਾਲ ਕਿਵੇਂ ਕਰਨੀ ਹੈ।।

 • ਜੇਕਰ ਤੁਸੀਂ ਹੁਣ ਆਪਣੇ ਲਈ ਨਹੀਂ ਬੋਲ ਸਕਦੇ ਤਾਂ ਵੀ ਅਜੇ ਤੁਹਾਡੇ ਕੋਲ ਆਪਣੀ ਰਾਏ ਕਹਿਣ ਦਾ ਮੌਕਾ ਹੋਵੇਗਾ ਹੈ ਕਿ ਕੀ ਹੋਵੇਗਾ
 • ਇਹ ਲੋਕਾਂ ਦੀ ਮੱਦਦ ਕਰਦਾ ਹੈ ਜੇ ਉਹਨਾਂ ਨੂੰ ਭਵਿੱਖ ਵਿੱਚ ਕਿਸੇ ਸਮੇਂ ਤੁਹਾਡੇ ਲਈ ਚੋਣ ਕਰਨ ਦੀ ਲੋੜ ਪੈਂਦੀ ਹੈ
 • ਇਹ ਤੁਹਾਨੂੰ ਮਨ ਦੀ ਸ਼ਾਂਤੀ ਦੇ ਸਕਦਾ ਹੈ ਕਿਉਂਕਿ ਤੁਸੀਂ ਆਪਣੀਆਂ ਇੱਛਾਵਾਂ ਉਹਨਾਂ ਲੋਕਾਂ ਨੂੰ ਦੱਸ ਦਿੱਤੀਆਂ ਹੋਣਗੀਆਂ ਜੋ ਤੁਹਾਡੇ ਲਈ ਮਾਇਨੇ ਰੱਖਦੇ ਹਨ

ਕੀ ਹੁੰਦਾ ਹੈ ਜੇ ਤੁਸੀਂ ਅੱਗੇ ਦੀ ਯੋਜਨਾ ਨਹੀਂ ਬਣਾਉਂਦੇ?

ਇਹ ਚੋਣਾਂ ਜੋ ਹੋਰ ਲੋਕ ਤੁਹਾਡੇ ਲਈ ਕਰਦੇ ਹਨ ਕਈ ਵਾਰ ਉਹੀ ਹੁੰਦੀਆਂ ਹੈ ਜੋ ਤੁਸੀਂ ਆਪਣੇ ਲਈ ਕੀਤੀਆਂ ਹੁੰਦੀਆਂ। ਪਰ ਜੇ ਇਹ ਨਾ ਹੋਣ, ਇਸਦਾ ਇਹ ਮਤਲਬ ਹੋ ਸਕਦਾ ਹੈ:

 • ਤੁਹਾਨੂੰ ਉਹ ਇਲਾਜ ਅਤੇ ਦੇਖਭਾਲ ਦਿੱਤੀ ਜਾ ਸਕਦੀ ਹੈ ਜੋ ਤੁਸੀਂ ਨਾ ਚਾਹੁੰਦੇ ਹੋਵੋ, ਜਿਸ ਵਿੱਚ ਹਸਪਤਾਲ ਲੈ ਕੇ ਜਾਣਾ ਸ਼ਾਮਿਲ ਹੈ
 • ਤੁਸੀਂ ਉਸ ਇਲਾਜ ਅਤੇ ਦੇਖਭਾਲ ਤੋਂ ਖੁੰਝ ਸਕਦੇ ਹੋ ਜੋ ਤੁਸੀਂ ਚਾਹੁੰਦੇ ਹੋ
 • ਤੁਹਾਨੂੰ ਜਾਂ ਤੁਹਾਡੇ ਲਈ ਮਹੱਤਵਪੂਰਨ ਲੋਕਾਂ ਨੂੰ ਗੁੰਝਲਦਾਰ ਕਾਨੂੰਨੀ ਮੁੱਦਿਆਂ ਨਾਲ ਨਜਿੱਠਣਾ ਪੈ ਸਕਦਾ ਹੈ
 • ਲੋਕ ਜੋ ਤੁਹਾਡੇ ਲਈ ਮਾਇਨੇ ਰੱਖਦੇ ਹਨ ਇਹ ਜਾਣੇ ਬਿਨਾਂ ਕਿ ਤੁਸੀਂ ਕੀ ਚੁਣਿਆਂ ਹੁੰਦਾ ਤੁਹਾਡੀ ਦੇਖਭਾਲ ਲਈ ਚੋਣਾਂ ਕਰਦੇ ਸਮੇਂ ਦੁਵਿਧਾ ਅਤੇ ਤਣਾਅ ਵਿੱਚ ਪੈ ਸਕਦੇ ਹਨ
 • ਤੁਸੀਂ ਇਸ ਬਾਰੇ ਗੱਲ ਕਰਨ ਦੇ ਮੌਕਿਆਂ ਨੂੰ ਗੁਆ ਸਕਦੇ ਹੋ ਜਦੋਂ ਤੁਸੀਂ ਇਹ ਕਰਨ ਦੇ ਯੋਗ ਹੋ

1ਸੋਚੋ ਅਤੇ ਗੱਲ ਕਰੋ

ਅਗਾਊਂ ਦੇਖਭਾਲ ਯੋਜਨਾ (ਅਡਵਾਂਸ ਕੇਅਰ ਪਲੈਨਿੰਗ) ਕੀ ਹੈ?

ਅਗਾਊਂ ਦੇਖਭਾਲ ਯੋਜਨਾ ਉਹਨਾਂ ਲੋਕਾਂ ਨਾਲ ਤੁਹਾਡੀ ਭਵਿੱਖੀ ਸਿਹਤ ਸੰਭਾਲ ਅਤੇ ਨਿੱਜੀ ਚੋਣਾਂ ਬਾਰੇ ਸੋਚਣਾ ਅਤੇ ਗੱਲ ਕਰਨਾ ਹੈ ਜੋ ਤੁਹਾਡੇ ਲਈ ਮਾਇਨੇ ਹਨ। ਇਸ ਵਿੱਚ ਤੁਹਾਡੀ ਸਿਹਤ-ਸੰਭਾਲ ਟੀਮ – ਤੁਹਾਡਾ ਡਾਕਟਰ ਜਾਂ ਨਰਸ ਸ਼ਾਮਿਲ ਹਨ। ਜਿੰਨਾ ਜ਼ਿਆਦਾ ਤੁਸੀਂ ਆਪਣੀਆਂ ਸਿਹਤ-ਸੰਭਾਲ ਚੋਣਾਂ ਬਾਰੇ ਗੱਲ ਕਰਦੇ ਹੋ, ਓਨਾਂ ਹੀ ਵਧੀਆ ਲੋਕ ਤੁਹਾਡੀਆਂ ਇੱਛਾਵਾਂ ਬਾਰੇ ਸਮਝਣਗੇ।

ਜੇ ਤੁਸੀਂ ਐਨੇ ਜ਼ਿਆਦਾ ਬਿਮਾਰ ਹੋ ਜਾਂਦੇ ਹੋ ਕਿ ਤੁਸੀਂ ਆਪਣੇ ਲਈ ਫ਼ੈਸਲਾ ਨਹੀਂ ਲੈ ਸਕਦੇ ਹੋ, ਜਾਂ ਤੁਸੀਂ ਦੂਜਿਆਂ ਨੂੰ ਉਹਨਾਂ ਫ਼ੈਸਲਿਆਂ ਨੂੰ ਦੱਸਣ ਵਿੱਚ ਅਸਮਰੱਥ ਹੋ, ਜੇਕਰ ਤੁਹਾਨੂੰ ਮਾਨਸਿਕ ਸਿਹਤ ਸਮੱਸਿਆਵਾਂ ਹਨ, ਬਹੁਤ ਬਿਮਾਰ ਹੋ ਗਏ, ਜਾਂ ਕਿਸੇ ਕਿਸਮ ਦੀ ਡਾਕਟਰੀ ਦੇਖਭਾਲ ਪ੍ਰਾਪਤ ਕਰ ਰਹੇ ਹੋ ਤਾਂ ਅਗਾਊਂ ਦੇਖਭਾਲ ਦੀ ਯੋਜਨਾਬੰਦੀ ਤੁਹਾਨੂੰ ਇਹ ਪਤਾ ਲਗਾਉਣ ਵਿੱਚ ਮੱਦਦ ਕਰਦੀ ਹੈ ਕਿ ਤੁਸੀਂ ਭਵਿੱਖ ਵਿੱਚ ਕੀ ਕਰਨਾ ਚਾਹੁੰਦੇ ਹੋ।

ਇਸਦਾ ਮਤਲਬ ਇਹ ਕਰਨ ਦੇ ਯੋਗ ਨਾ ਹੋਣਾ ਹੈ:

 • ਜਾਣਕਾਰੀ ਸਮਝਣ ਦੇ
 • ਜਾਣਕਾਰੀ ਯਾਦ ਰੱਖਣ ਦੇ
 • ਕੋਈ ਫ਼ੈਸਲਾ ਲੈਣ ਲਈ ਜਾਣਕਾਰੀ ਵਰਤਣ ਦੇ
 • ਹੋਰਾਂ ਨੂੰ ਉਸ ਫ਼ੈਸਲਾ ਬਾਰੇ ਦੱਸਣ ਦੇ

2ਲਿਖੋ

ਅਗਾਊਂ ਦੇਖਭਾਲ ਨਿਰਦੇਸ਼ ਕੀ ਹੈ?

ਅਗਾਊਂ ਦੇਖਭਾਲ ਨਿਰਦੇਸ਼ ਇੱਕ ਕਾਨੂੰਨੀ ਫਾਰਮ ਹੈ ਜੋ ਤੁਸੀਂ ਦੂਜਿਆਂ ਨੂੰ ਇਹ ਦੱਸਣ ਲਈ ਭਰਦੇ ਹੋ ਕਿ ਜੇਕਰ ਤੁਸੀਂ ਐਨੇ ਜ਼ਿਆਦਾ ਬਿਮਾਰ ਹੋ ਜਾਂਦੇ ਹੋ ਕਿ ਤੁਸੀਂ ਆਪਣੇ ਲਈ ਕੋਈ ਫ਼ੈਸਲਾ ਜਾਂ ਗੱਲਬਾਤ ਨਹੀਂ ਕਰ ਸਕਦੇ ਤਾਂ ਤੁਸੀਂ ਕੀ ਚਾਹੁੰਦੇ ਹੋ ਕਿ ਕੀ ਹੋਵੇ।

ਤੁਸੀਂ ਅਗਾਊਂ ਦੇਖਭਾਲ ਨਿਰਦੇਸ਼ ਤਿਆਰ ਕਰ ਸਕਦੇ ਹੋ ਜਦੋਂ ਤੁਸੀਂ:

 • ਹੁਣ ਆਪਣੀ ਭਵਿੱਖੀ ਸਿਹਤ ਦੇਖਭਾਲ ਅਤੇ ਇਲਾਜ ਬਾਰੇ ਫ਼ੈਸਲੇ ਲੈਣ ਦੇ ਯੋਗ ਹੋ
 • ਸਮਝ ਸਕਦੇ ਹੋ ਕਿ ਅਗਾਊਂ ਦੇਖਭਾਲ ਨਿਰਦੇਸ਼ ਕੀ ਹੈ ਅਤੇ ਇਸਨੂੰ ਬਣਾਉਣ ਦਾ ਕੀ ਮਤਲਬ ਹੈ

ਤੁਹਾਡੇ ਅਗਾਊਂ ਦੇਖਭਾਲ ਨਿਰਦੇਸ਼ ਵਿੱਚ ਕੋਈ ਵੀ ਅਜਿਹੀ ਜਾਣਕਾਰੀ ਸ਼ਾਮਿਲ ਹੋ ਸਕਦੀ ਹੈ ਜੋ ਤੁਹਾਡੇ ਚੰਗੀ ਤਰ੍ਹਾਂ ਜਿਊਣ ਅਤੇ ਮਰਨ ਵਿੱਚ ਤੁਹਾਡੀ ਮੱਦਦ ਲਈ ਜ਼ਰੂਰੀ ਹੋਵੇ। ਇਸਦਾ ਇਹ ਮਤਲਬ ਹੋ ਸਕਦਾ ਹੈ:

 • ਤੁਹਾਡੇ ਧਾਰਮਿਕ ਜਾਂ ਸੱਭਿਆਚਾਰਕ ਵਿਸ਼ਵਾਸ, ਰੀਤੀ-ਰਿਵਾਜ਼ ਜਾਂ ਲੋੜਾਂ
 • ਤੁਸੀਂ ਆਪਣੀ ਦੇਖਭਾਲ ਕਿੱਥੇ ਕਰਵਾਉਣਾ ਚਾਹੁੰਦੇ ਹੋ
 • ਤੁਸੀਂ ਆਖਰੀ ਸਾਹ ਕਿੱਥੇ ਲੈਣਾ ਚਾਹੁੰਦੇ ਹੋ
 • ਕੋਈ ਹੋਰ ਚੀਜ਼ਾਂ ਜੋ ਤੁਹਾਡੇ ਜੀਵਨ ਨੂੰ ਅਰਥ ਦਿੰਦੀਆਂ ਹਨ, ਜਿਵੇਂ ਸੰਗੀਤ, ਭੋਜਨ, ਕੱਪੜੇ ਜਾਂ ਪਾਲਤੂ ਜਾਨਵਰ

ਤੁਸੀਂ ਆਪਣੇ ਅਗਾਊਂ ਦੇਖਭਾਲ ਨਿਰਦੇਸ਼ ਨੂੰ ਇਹ ਕਹਿਣ ਲਈ ਵੀ ਵਰਤ ਸਕਦੇ ਹੋ ਕਿ ਕਿਹੜੇ ਖ਼ਾਸ ਇਲਾਜ ਹਨ ਜੋ ਤੁਸੀਂ ਨਹੀਂ ਚਾਹੁੰਦੇ, ਜਾਂ ਤੁਸੀਂ ਉਹਨਾਂ ਲਈ ਕਦੋਂ ਇਨਕਾਰ ਕਰਨਾ ਚਾਹੁੰਦੇ ਹੋ। ਤੁਹਾਡਾ ਇਹਨਾਂ ਨੂੰ ਸਪਸ਼ਟ ਤੌਰ ‘ਤੇ ਲਿਖਣਾ ਲਾਜ਼ਮੀ ਹੈ, ਇਸ ਲਈ ਤੁਹਾਡੇ ਡਾਕਟਰ ਵੱਲੋਂ ਇਹ ਭਾਗ ਲਿਖਣ ਵਿੱਚ ਤੁਹਾਡੀ ਮੱਦਦ ਕਰਨਾ ਇੱਕ ਚੰਗਾ ਵਿਚਾਰ ਹੈ।

ਯਾਦ ਰੱਖੋ, ਤੁਹਾਡਾ ਅਗਾਊਂ ਦੇਖਭਾਲ ਨਿਰਦੇਸ਼ ਦੀ ਵਰਤੋਂ ਸਿਰਫ਼ ਤਾਂ ਹੀ ਕੀਤੀ ਜਾਵੇਗੀ ਜੇ ਤੁਸੀਂ ਆਪਣੀ ਸਿਹਤ ਬਾਰੇ ਗੱਲਬਾਤ ਕਰਨ ਜਾਂ ਫ਼ੈਸਲੇ ਲੈਣ ਵਿੱਚ ਅਸਮਰੱਥ ਹੋ। ਇਹ ਥੋੜ੍ਹੇ ਸਮੇਂ ਲਈ, ਜਾਂ ਤੁਹਾਡੇ ਆਖਰੀ ਸਾਹ ਲੈਣ ਤੱਕ ਹੋ ਸਕਦਾ ਹੈ।

ਭਾਵੇਂ ਤੁਸੀਂ 18 ਸਾਲ ਤੋਂ ਘੱਟ ਹੋ, ਤੁਸੀਂ ਅਗਾਊਂ ਦੇਖਭਾਲ ਨਿਰਦੇਸ਼ ਬਣਾ ਸਕਦੇ ਹੋ, ਪਰ ਇਸ ਬਾਰੇ ਕੁੱਝ ਖ਼ਾਸ ਕਾਨੂੰਨ ਹਨ – ਆਪਣੇ ਡਾਕਟਰ ਨਾਲ ਇਸ ਬਾਰੇ ਗੱਲ ਕਰੋ।

3ਚੁਣੋ

ਮੇਰੇ ਸਿਹਤ-ਸੰਭਾਲ ਫ਼ੈਸਲੇ ਕੌਣ ਲੈਂਦਾ ਹੈ?

ਆਪਣੇ ਲਈ ਫ਼ੈਸਲਾ ਕਰਨ ਦੇ ਸਮਰੱਥ ਹੋਣ ਨੂੰ ਤੁਹਾਡੀ ‘ਫ਼ੈਸਲਾ ਲੈਣ ਦੀ ਯੋਗਤਾ’ ਕਿਹਾ ਜਾਂਦਾ ਹੈ। ਜੇਕਰ ਤੁਹਾਡੇ ਕੋਲ ਅਜੇ ਵੀ ਫ਼ੈਸਲਾ ਲੈਣ ਦੀ ਯੋਗਤਾ ਹੈ, ਤਾਂ ਤੁਸੀਂ “ਸਥਾਈ ਸਰਪ੍ਰਸਤ” ਦੀ ਚੋਣ ਕਰਨ ਲਈ ਇੱਕ ਵਿਸ਼ੇਸ਼ ਕਾਨੂੰਨੀ ਪ੍ਰਕਿਰਿਆ ਦੀ ਵਰਤੋਂ ਕਰਕੇ ਆਪਣੀ ਸਿਹਤ-ਸੰਭਾਲ ਬਾਰੇ ਚੋਣਾਂ ਕਰਨ ਲਈ ਕਿਸੇ ਵਿਅਕਤੀ ਨੂੰ ਚੁਣ ਸਕਦੇ ਹੋ। ਤੁਹਾਡਾ ‘ਸਥਾਈ ਸਰਪ੍ਰਸਤ’ ਤੁਹਾਡੀ ਅਗਾਊਂ ਦੇਖਭਾਲ ਨਿਰਦੇਸ਼ ਵਿੱਚ ਦੱਸੀਆਂ ਤੁਹਾਡੀਆਂ ਇੱਛਾਵਾਂ ਨੂੰ ਨਹੀਂ ਬਦਲ ਸਕਦਾ।

ਜੇ ਤੁਹਾਡੇ ਅੰਦਰ ਫ਼ੈਸਲਾ ਲੈਣ ਦੀ ਸਮਰੱਥਾ ਨਹੀਂ ਹੈ ਜਾਂ ਤੁਹਾਡਾ ਕੋਈ ‘ਸਥਾਈ ਸਰਪ੍ਰਸਤ’ ਨਹੀਂ ਹੈ, ਤੁਹਾਡਾ ਡਾਕਟਰ ਕਿਸੇ ਨੂੰ ‘ਜਿੰਮੇਵਾਰ ਵਿਅਕਤੀ’ ਬਣਨ ਦੀ ਬੇਨਤੀ ਕਰੇਗਾ। ਇਹ ਤੁਹਾਡਾ ਪਤੀ, ਪਤਨੀ ਜਾਂ ਸਾਥੀ, ਗੈਰ- ਭੁਗਤਾਨਸ਼ੁਦਾ ਦੇਖਭਾਲਕਰਤਾ, ਰਿਸ਼ਤੇਦਾਰ ਜਾਂ ਕਰੀਬੀ ਦੋਸਤ ਹੋ ਸਕਦਾ ਹੈ। ਕਾਨੂੰਨ ਅਨੁਸਾਰ ਇਹ ਵਿਅਕਤੀ ਤੁਹਾਡੀ ਸਿਹਤ ਅਤੇ ਜੀਵਨਸ਼ੈਲੀ ਬਾਰੇ ਚੋਣਾਂ ਕਰ ਸਕਦਾ ਹੈ।

ਜੇ ਇਹਨਾਂ ਵਿੱਚੋਂ ਕੋਈ ਵੀ ਵਿਅਕਤੀ ਉਪਲਬਧ ਜਾਂ ਇੱਛੁਕ ਨਹੀਂ ਹੈ, ਤਸਮਾਨੀਅਨ ਸਿਵਲ ਅਤੇ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ (TASCAT) ਫ਼ੈਸਲਾ ਲਵੇਗਾ, ਜਾਂ “ਸਰਪ੍ਰਸਤ” ਕਹਾਉਣ ਵਾਲੇ ਕਿਸੇ ਵਿਅਕਤੀ ਨੂੰ ਨਿਯੁਕਤ ਕਰੇਗਾ।

4ਸਾਂਝਾ ਕਰੋ

ਜਦੋਂ ਮੈਂ ਆਪਣਾ ਅਗਾਊਂ ਦੇਖਭਾਲ ਨਿਰਦੇਸ਼ ਭਰ ਲਿਆ ਹੋਵੇ ਤਾਂ ਮੈਂ ਕੀ ਕਰਾਂ?

ਆਪਣਾ ਅਗਾਊਂ ਦੇਖਭਾਲ ਨਿਰਦੇਸ਼ ਆਪਣੇ ਕੋਲ ਆਪਣੇ ਘਰ ਵਿੱਚ ਉੱਥੇ ਰੱਖੋ, ਜਿੱਥੇ ਲੋਕ ਇਸਨੂੰ ਆਸਾਨੀ ਨਾਲ ਲੱਭ ਸਕਣ।

ਉਹਨਾਂ ਲੋਕਾਂ ਨੂੰ ਇਸਦੀ ਕਾਪੀ ਵੀ ਦਿਓ ਜੋ ਮਾਇਨੇ ਰੱਖਦੇ ਹਨ, ਜਿਵੇਂ ਤੁਹਾਡਾ ਪਰਿਵਾਰ, ਡਾਕਟਰ, ਅਤੇ ਤੁਹਾਡੀ ਦੇਖਭਾਲ ਵਿੱਚ ਸ਼ਾਮਲ ਹੋਰ ਲੋਕ।

ਜੇਕਰ ਤੁਹਾਡੇ ਕੋਲ ਇੱਕ ਸਥਾਈ ਸਰਪ੍ਰਸਤ ਹੈ, ਤਾਂ ਉਹਨਾਂ ਨੂੰ ਇਸਦੀ ਇੱਕ ਕਾਪੀ ਦਿਓ।

ਜੇ ਤੁਸੀਂ ਬਿਮਾਰ ਹੋ, ਤਾਂ ਸੰਭਾਵਨਾ ਹੈ ਕਿ ਕੋਈ ਤੁਹਾਡੇ ਲਈ ਐਂਬੂਲੈਂਸ ਬੁਲਾ ਸਕਦਾ ਹੈ। ਐਂਬੁਲੈਂਸ ਟੀਮ ਨੂੰ ਦੱਸੋ ਕਿ ਤੁਹਾਡੇ ਕੋਲ ਅਗਾਊਂ ਦੇਖਭਾਲ ਨਿਰਦੇਸ਼ ਹੈ, ਅਤੇ ਇਹ ਕਿੱਥੇ ਪਿਆ ਹੈ।

ਤੁਸੀਂ ਆਪਣਾ ਅਗਾਊਂ ਦੇਖਭਾਲ ਨਿਰਦੇਸ਼ ਤਸਮਾਨੀਅਨ ਸਿਵਲ ਐਂਡ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ (TASCAT) ਨਾਲ ਰਜਿਸਟਰ ਕਰ ਸਕਦੇ ਹੋ। ਤੁਸੀਂ ਆਪਣੇ “ਮਾਈ ਹੈਲਥ ਰਿਕਾਰਡ (My Health Record)” ਵਿੱਚ ਆਪਣਾ ਅਗਾਊਂ ਦੇਖਭਾਲ ਨਿਰਦੇਸ਼ ਅਪਲੋਡ ਵੀ ਕਰ ਸਕਦੇ ਹੋ। ਅਜਿਹਾ ਕਰਨ ਦਾ ਮਤਲਬ ਹੈ ਕਿ ਸਿਹਤ-ਸੰਭਾਲ ਕਰਮਚਾਰੀ ਤੁਹਾਡਾ ਅਗਾਊਂ ਦੇਖਭਾਲ ਨਿਰਦੇਸ਼ ਪੜ੍ਹ ਸਕਦੇ ਹਨ ਭਾਵੇਂ ਤੁਸੀਂ ਉਹਨਾਂ ਨੂੰ ਇਸਦੀ ਕਾਪੀ ਮੁਹੱਈਆ ਨਾ ਕਰਵਾ ਸਕੋ।

ਤੁਸੀਂ ਉਹਨਾਂ ਲੋਕਾਂ ਦੀ ਸੂਚੀ ਵੀ ਬਣਾ ਸਕਦੇ ਹੋ ਜੋ ਤੁਹਾਡੇ ਲਈ ਮਾਇਨੇ ਰੱਖਦੇ ਹਨ ਅਤੇ ਇਸਨੂੰ ਆਪਣੇ ਅਗਾਊਂ ਦੇਖਭਾਲ ਨਿਰਦੇਸ਼ ਨਾਲ ਰੱਖ ਸਕਦੇ ਹੋ। ਇਹ ਤੁਹਾਡੀ ਸਹਾਇਤਾ ਅਤੇ ਦੇਖਭਾਲ ਕਰਦੇ ਲੋਕਾਂ ਦੀ ਇਹ ਜਾਣਨ ਵਿੱਚ ਮੱਦਦ ਕਰੇਗਾ ਕਿ ਜੇ ਤੁਸੀਂ ਬਿਮਾਰ ਪੈਂਦੇ ਹੋ ਤਾਂ ਕਿਸਨੂੰ ਫ਼ੋਨ ਕਰਨਾ ਹੈ।

ਅਤੇ ਜੇ ਤੁਸੀਂ ਚਾਹੋ, ਤੁਸੀਂ ਆਪਣੇ ਅਗਾਊਂ ਦੇਖਭਾਲ ਨਿਰਦੇਸ਼ ‘ਤੇ ਅੰਤਿਮ ਮਿਤੀ ਵੀ ਪਾ ਸਕਦੇ ਹੋ। ਜੇ ਇਸ ਬਾਰੇ ਤੁਹਾਡੇ ਕੋਈ ਪ੍ਰਸ਼ਨ ਹਨ, ਤਾਂ ਆਪਣੇ ਡਾਕਟਰ ਨਾਲ ਗੱਲ ਕਰੋ।

5ਰਜਿਸਟਰ

ਕੀ ਮੈਂ ਆਪਣਾ ਅਗਾਊਂ ਦੇਖਭਾਲ ਨਿਰਦੇਸ਼ ਬਦਲ ਜਾਂ ਰੱਦ ਕਰ ਸਕਦਾ/ਦੀ ਹਾਂ?

ਤੁਹਾਨੂੰ ਆਪਣਾ ਅਗਾਊਂ ਦੇਖਭਾਲ ਨਿਰਦੇਸ਼ ਨਿਯਮਿਤ ਰੂਪ ਵਿੱਚ – ਸ਼ਾਇਦ ਆਪਣੇ GP ਨਾਲ ਸਾਲਾਨਾ ਚੈੱਕ-ਅੱਪ ਵਿੱਚ ਇਸਦੀ ਜਾਂਚ ਕਰਨੀ ਚਾਹੀਦੀ ਹੈ। ਜੇ ਤੁਹਾਡੀ ਸਿਹਤ ਵਿਗੜ ਰਹੀ ਹੈ ਜਾਂ ਤੁਹਾਡਾ ਇਲਾਜ ਬਦਲਦਾ ਹੈ, ਤੁਹਾਨੂੰ ਇਸਦੀ ਜ਼ਿਆਦਾ ਵਾਰ ਜਾਂਚ ਕਰਨੀ ਚਾਹੀਦੀ ਹੈ।

ਜੇਕਰ ਤੁਹਾਨੂੰ ਆਪਣੇ ਅਗਾਊਂ ਦੇਖਭਾਲ ਨਿਰਦੇਸ਼ ਵਿੱਚ ਮੌਜ਼ੂਦ ਕਿਸੇ ਚੀਜ਼ ਨੂੰ ਬਦਲਣ ਦੀ ਲੋੜ ਹੈ, ਤਾਂ ਤੁਹਾਡੇ ਕੋਲ ਲਾਜ਼ਮੀ:

 • ਫ਼ੈਸਲਾ ਲੈਣ ਦੀ ਯੋਗਤਾ ਹੋਣੀ ਚਾਹੀਦੀ ਹੈ
 • ਆਪਣਾ ਮੌਜੂਦਾ ਅਗਾਊਂ ਦੇਖਭਾਲ ਨਿਰਦੇਸ਼ ਰੱਦ ਕਰੋ ਅਤੇ ਨਵਾਂ ਲਿਖੋ

ਆਪਣਾ ਮੌਜੂਦਾ ਅਗਾਊਂ ਦੇਖਭਾਲ ਨਿਰਦੇਸ਼ ਰੱਦ ਕਰਨ ਲਈ ਤੁਹਾਨੂੰ ਇਹ ਕਰਨਾ ਲਾਜ਼ਮੀ ਹੈ:

 • ਆਪਣੇ ਅਗਾਊਂ ਦੇਖਭਾਲ ਨਿਰਦੇਸ਼ ਵਿੱਚ “ਆਪਣਾ ACD ਰੱਦ ਕਰ ਰਹੇ ਹੋ ” ਭਾਗ ਵਿੱਚ ਬਕਸੇ ਉੱਤੇ ਸਹੀ ਦਾ ਨਿਸ਼ਾਨ ਲਗਾਓ
 • ਹਰੇਕ ਪੰਨੇ ‘ਤੇ ਇੱਕ ਲਾਈਨ ਖਿੱਚੋ ਅਤੇ ਹਰੇਕ ਪੰਨੇ ‘ਤੇ ਆਪਣੇ ਨਾਮ ਦੇ ਸ਼ੁਰੂਆਤੀ ਅੱਖਰ ਲਿਖੋ।
 • ਉਹਨਾਂ ਲੋਕਾਂ ਅਤੇ ਸੇਵਾਵਾਂ ਨੂੰ ਦੱਸਣਾ ਚਾਹੀਦਾ ਹੈ ਜਿਨ੍ਹਾਂ ਕੋਲ ਇਸਦੀ ਕਾਪੀ ਹੈ ਕਿ ਇਸਨੂੰ ਰੱਦ ਕਰ ਦਿੱਤਾ ਗਿਆ ਹੈ।
 • ਜੇ ਇਹ ਉਹਨਾਂ ਨਾਲ ਰਜਿਸਟਰ ਕੀਤਾ ਗਿਆ ਹੈ ਤਾਂ ਤਸਮਾਨੀਅਨ ਸਿਵਲ ਐਂਡ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਨੂੰ ਸੂਚਿਤ ਕਰੋ

ਜੇਕਰ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਨਵਾਂ ਅਗਾਊਂ ਦੇਖਭਾਲ ਨਿਰਦੇਸ਼ ਬਣਾ ਸਕਦੇ ਹੋ। ਯਾਦ ਰੱਖੋ:

 • ਆਪਣਾ ਨਵਾਂ ਅਗਾਊਂ ਦੇਖਭਾਲ ਨਿਰਦੇਸ਼ ਤਸਮਾਨੀਅਨ ਸਿਵਲ ਐਂਡ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਨਾਲ ਰਜਿਸਟਰ ਕਰੋ
 • ਉਹਨਾਂ ਲੋਕਾਂ ਅਤੇ ਸੇਵਾਵਾਂ ਨੂੰ ਨਵੀਂ ਕਾਪੀ ਦਿਓ ਜੋ ਤੁਹਾਡੇ ਲਈ ਮਾਇਨੇ ਰੱਖਦੇ ਹਨ

6ਰਜਿਸਟਰ ਕਰੋ

ਤਸਮਾਨੀਆ ਵਿੱਚ, ਤੁਹਾਨੂੰ ਆਪਣੇ ਐਡਵਾਂਸ ਕੇਅਰ ਡਾਇਰੈਕਟਿਵ ਦੇ ਕਾਨੂੰਨੀ ਤੌਰ ‘ਤੇ ਵੈਧ ਹੋਣ ਲਈ ਇਸਦੇ ਰਜਿਸਟਰ ਹੋਣ ਦੀ ਲੋੜ ਨਹੀਂ ਹੈ, ਪਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਜੇਕਰ ਜਦੋਂ ਤੁਸੀਂ ਡਾਕਟਰ ਅਤੇ ਹੋਰ ਸਿਹਤ ਪੇਸ਼ੇਵਰਾਂ ਨੂੰ ਇਸਦੀ ਕਾਪੀ ਦੇਣ ਵਿੱਚ ਅਸਮਰੱਥ ਹੋਵੋ ਤਾਂ ਉਹ ਉਸ ਵੇਲੇ ਤੁਹਾਡੀਆਂ ਸਿਹਤ ਤਰਜੀਹਾਂ ਨੂੰ ਜਲਦੀ ਜਾਣ ਲੈਣ ਤਾਂ ਅਜਿਹਾ ਕਰਨਾ ਇੱਕ ਚੰਗਾ ਵਿਚਾਰ ਹੈ।
ਤੁਸੀਂ ਇਹ ਯਕੀਨੀ ਬਣਾਉਣ ਲਈ ਆਪਣੇ ਐਡਵਾਂਸ ਕੇਅਰ ਡਾਇਰੈਕਟਿਵ ਨੂੰ ਤਸਮਾਨੀਅਨ ਸਿਵਲ ਅਤੇ ਪ੍ਰਬੰਧਕੀ ਟ੍ਰਿਬਿਊਨਲ (Tasmanian Civil and Administrative Tribunal, TASCAT) ਨਾਲ ਰਜਿਸਟਰ ਕਰ ਸਕਦੇ ਹੋ ਤਾਂ ਜੋ ਐਮਰਜੈਂਸੀ ਦੀ ਸਥਿਤੀ ਵਿੱਚ ਤੁਹਾਡੀਆਂ ਇੱਛਾਵਾਂ ਆਸਾਨੀ ਨਾਲ ਉਪਲਬਧ ਹੋਣ।
ਇਸ ਲਈ ਰਜਿਸਟਰ ਕਰਨਾ ਮੁਫ਼ਤ ਹੈ।

ਰਜਿਸਟਰ ਕਰਨ ਲਈ, ਤੁਹਾਨੂੰ ਲਾਜ਼ਮੀ ਤੌਰ ‘ਤੇ:
ਕਾਨੂੰਨੀ ਲੋੜਾਂ ਅਨੁਸਾਰ ਐਡਵਾਂਸ ਕੇਅਰ ਡਾਇਰੈਕਟਿਵ ਦਸਤਾਵੇਜ਼ ਨੂੰ ਪੂਰਾ ਕਰਨਾ ਚਾਹੀਦਾ ਹੈ
ACD ਰਜਿਸਟ੍ਰੇਸ਼ਨ ਅਰਜ਼ੀ ਫਾਰਮ ਨੂੰ ਪੂਰਾ ਕਰਨਾ ਚਾਹੀਦਾ ਹੈ – ਇਸ ਨੂੰ ਟ੍ਰਿਬਿਊਨਲ ਕੋਲ ਰਜਿਸਟਰ ਕਰਦੇ ਸਮੇਂ ਇਸਦਾ ਤੁਹਾਡੇ ਐਡਵਾਂਸ ਕੇਅਰ ਡਾਇਰੈਕਟਿਵ ਦੇ ਨਾਲ ਹੋਣਾ ਲਾਜ਼ਮੀ ਹੈ
ਟ੍ਰਿਬਿਊਨਲ ਕੋਲ ਵਿਅਕਤੀਗਤ ਤੌਰ ‘ਤੇ ਜਾਂ ਡਾਕ ਰਾਹੀਂ ਆਪਣਾ ਅਸਲ ਐਡਵਾਂਸ ਕੇਅਰ ਡਾਇਰੈਕਟਿਵ ਰਜਿਸਟਰ ਕਰੋ
ਟ੍ਰਿਬਿਊਨਲ ਰਜਿਸਟ੍ਰੇਸ਼ਨ ਨੂੰ ਰੱਦ ਵੀ ਕਰ ਸਕਦਾ ਹੈ ਜੇਕਰ ਐਡਵਾਂਸ ਕੇਅਰ ਡਾਇਰੈਕਟਿਵ, ਤਸਮਾਨੀਅਨ ਗਾਰਡੀਅਨਸ਼ਿਪ ਐਂਡ ਐਡਮਿਨਿਸਟਰੇਸ਼ਨ ਐਕਟ (Tasmanian Guardianship and Administration Act) ਦੀਆਂ ਰਸਮੀ ਲੋੜਾਂ ਨੂੰ ਪੂਰਾ ਨਹੀਂ ਕਰਦਾ ਹੈ।
ਤੁਸੀਂ ਅਜਿਹਾ ਐਡਵਾਂਸ ਕੇਅਰ ਡਾਇਰੈਕਟਿਵ ਰਜਿਸਟਰ ਨਹੀਂ ਕਰ ਸਕਦੇ ਜੋ ਕਿ ਕਾਨੂੰਨ ਦੇ ਅਧੀਨ ਡਿਪਾਰਟਮੈਂਟ ਆਫ਼ ਜਸਟਿਸ ਐਡਵਾਂਸ ਕੇਅਰ ਡਾਇਰੈਕਟਿਵ ਫਾਰਮ ‘ਤੇ ਨਹੀਂ ਹੈ, ਹਾਲਾਂਕਿ ਹੋਰ ਲਿਖਤੀ ਰੂਪਾਂ ਵਿਚਲਾ ਐਡਵਾਂਸ ਕੇਅਰ ਡਾਇਰੈਕਟਿਵ ਅਜੇ ਵੀ ਆਮ ਕਾਨੂੰਨ ਦੇ ਅਧੀਨ ਕਵਰ ਕੀਤਾ ਜਾ ਸਕਦਾ ਹੈ।
ਤੁਸੀਂ ਤਸਮਾਨੀਅਨ ਸਿਵਲ ਐਂਡ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ (TASCAT) ਨਾਲ ਅਣ-ਲਿਖਤ ਐਡਵਾਂਸ ਕੇਅਰ ਡਾਇਰੈਕਟਿਵ ਨੂੰ ਰਜਿਸਟਰ ਨਹੀਂ ਕਰ ਸਕਦੇ ਹੋ।
ਵਧੇਰੇ ਡੂੰਘਾਈ ਨਾਲ ਕਾਨੂੰਨੀ ਜਾਣਕਾਰੀ ਲੈਣ ਲਈ, ਤਸਮਾਨੀਆ ਵਿਚਲੇ ਐਡਵਾਂਸ ਕੇਅਰ ਪਲਾਨਿੰਗ (ਅਗਾਊਂ ਦੇਖਭਾਲ ਯੋਜਨਾ) ਕਾਨੂੰਨਾਂ ਬਾਰੇ ਪੜ੍ਹੋ, ਤਸਮਾਨੀਆ ਦੀ ਲੀਗਲ ਏਡ ਵੈੱਬਸਾਈਟ ‘ਤੇ ਜਾਓ ਜਾਂ ਆਪਣੇ ਵਕੀਲ ਤੋਂ ਸੇਧ ਲਓ।

ਜੇ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ, ਕਿਰਪਾ ਕਰਕੇ ਪਹਿਲਾਂ 131450 (TIS) ਨੂੰ ਕਾਲ ਕਰੋ, ਤੁਹਾਡੇ ਦੁਆਰਾ ਬੋਲਣ ਵਾਲੀ ਭਾਸ਼ਾ ਦੱਸੋ, ਫਿਰ ਉਹਨਾਂ ਨੂੰ ‘ਪੈਲੀਏਟਿਵ ਕੇਅਰ ਤਸਮਾਨੀਆ’ ਨੂੰ ਫ਼ੋਨ ਕਰਨ ਦੀ ਬੇਨਤੀ ਕਰੋ।

ਪੈਲੀਏਟਿਵ ਕੇਅਰ ਤਸਮਾਨੀਆ, ਲੁਟਰੂਵਿਟਾ (ਤਸਮਾਨੀਆ) ਐਬੋਰਿਜ਼ਨਲ ਜ਼ਮੀਨ, ਸਮੁੰਦਰ ਅਤੇ ਜਲ ਮਾਰਗਾਂ ਦੇ ਪਰੰਪਰਾਗਤ ਮਾਲਕਾਂ ਅਤੇ ਨਿਗਰਾਨਾਂ ਨੂੰ ਸਵੀਕਾਰਦਾ ਹੈ।
ਅਸੀਂ ਇਸ ਧਰਤੀ ਦੇ ਪਰੰਪਰਾਗਤ ਮਾਲਕਾਂ, ਪਲਾਵਾਂ ਲੋਕਾਂ ਅਤੇ ਉਨ੍ਹਾਂ ਦੇ ਅਤੀਤ, ਵਰਤਮਾਨ ਅਤੇ ਉੱਭਰ ਰਹੇ ਵੱਡ-ਵਢੇਰਿਆਂ ਨੂੰ ਦਿਲੋਂ ਗਹਿਰੇ ਸਤਿਕਾਰ ਨਾਲ ਮਾਨਤਾ ਦਿੰਦੇ ਹਾਂ।